ਪੰਚ ਸਬਦ
ਪੰਜ ਵਾਜਿਆ ਦੇ ਸ਼ਬਦ. ਪੰਜ ਵਾਜੇ ਇਹ ਹਨ- ੳ. ਤਤ (तत्) ਤਾਰ ਅਤੇ ਤੰਦ ਦੇ ਵਾਜੇ. ਸਿਤਾਰ ਰਬਾਬ ਆਦਿ. ਅ. ਵਿ੍ਰਤ (वृत) ਚੰਮ ਨਾਲ ਮੜੀੇ ਹੋਏ ਵਾਜੇ. ਮਿ੍ਰਦੰਗ ਢੋਲਕ ਆਦਿ. ੲ. ਘਨ. ਧਾਤੁ ਦੇ ਘੰਟਾ ਛੈਣੇ ਆਦਿ. ਸ. ਨਾਦ. ਘੜਾ ਆਦਿ, ਜਿਨੀਾ ਦੇ ਪੁਲਾੜ ਵਿੱਚੋਂ ਹੱਥ ਦੇ ਪ੍ਰਹਾਰ ਨਾਲ ਸੁਰ ਕੱਢੀਦਾ ਹੈ. ਹ. ਸੁਖਿਰ (सुपिर) ਫੂਕ ਨਾਲ ਵਜਾਉਣ ਵਾਲੇ ਵਾਜੇ. ਨਫੀਰੀ, ਮੁਰਲੀ ਆਦਿ. "ਤਤ ਬਿਤ ਘਨ ਸੁਖਰਸ ਸਭ ਬਾਜੋਂ। ਸੁਨ ਮਨ ਰਾਗੰ ਗੁਨਿਗਨ ਲਾਜੈਂ." (ਅਜਰਾਜ) ੨. ਯੋਗੀਆ ਦੇ ਕਲਪੇ ਹੋਏ ਦਸਮ ਦ੍ਵਾਰ ਦੇ ਪੰਚ ਸ਼ਬਦ- ਸੰਖ, ਮਿ੍ਰਦੰਗ, ਕਿੰਗੁਰੀ, ਮੁਰਲੀ ਅਤੇ ਵੀਣਾ ਦੀ ਧੁਨਿ। ੩. ਹਠਯੋਗਪ੍ਰਦੀਪਿਕਾ ਅਨੁਸਾਰ- ਭ੍ਰਮਰਗੁੰਜਾਰ, ਹਵਾ ਭਰੀ ਨਲਕੀ ਦੀ ਧੁਨਿ ਜੇਹਾ ਸ਼ਬਦ, ਘੰਟਾ- ਧੁਨਿ, ਸਮੁਦ੍ਰਗਰਜਨ ਅਤੇ ਮੇਘ ਦੀ ਗਰਜ. "ਪੰਚ ਸਬਦ ਤਹਿ ਪੂਰਨ ਨਾਦ." (ਰਾਮ ਮਃ ੫) ੪. 791 ਞ ਦੋ ਅੱਖਰ ਨਹੀਂ, ਜਿਵੇਂ ਵੇਦ ਵਿੱਚ (उों) ਇੱਕ ਅੱਖਰ ਹੈ. ਤਿਵੇਂ ਗੁਰਮਤ ਵਿੱਚ ੧. ਓ ਇੱਕੋ ਅੱਖਰ ਹੈ.